ਖਡੂਰ ਸਾਹਿਬ ਵਿਖੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋ ਰੇਲਵੇ ਸਟੇਸ਼ਨ ਖਡੂਰ ਸਾਹਿਬ ਵਿਖੇ 3 ਅਕਤੁਬਰ ਨੂੰ ਲਖੀਮਪੁਰ ਖਿਰਿ ਵਿਖੇ ਧਾਰਨਾ ਦੇ ਕਿਸਾਨਾਂ ਨਾਲ ਹੋਈ ਅਣਸੁਖਾਵੀਂ ਘਟਨਾ ਅਤੇ ਕਥਿਤ ਦੋਸ਼ੀਆ 'ਤੇ ਸਖਤ ਕਾਰਵਾਈ ਨਾ ਹੋਣ ਦੇ ਵਿਰੋਧ 'ਚ ਰੇਲਾਂ ਰੋਕ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ । ਕਿਸਾਨਾਂ ਨੇ ਪਰਾਲੀ ਦੇ ਮੁੰਦੇ 'ਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਹਰੇਬਾਜੀ ਕੀਤੀ, ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਕਿਸਾਨਾ ਦਾ ਝੋਨਾ ਵੀ ਮੰਡੀਆ ਵਿੱਚੋ ਚੁੱਕਿਆ ਨਹੀ ਜਾ ਰਹੀਆ ਹੈ। ਉਹਣਾ ਕਿਹਾ ਕਿ ਅਗਰ ਪੰਜਾਬ ਸਰਕਾਰ ਨੇ ਸਾਡੀਆ ਮੰਗਾ ਵੱਲ ਧਿਆਨ ਨਹੀਂ ਦਿੱਤਾ ਤਾ ਧਰਨੇ ਨੂੰ ਪੂਰਨ ਤੌਰ 'ਤੇ ਪੱਕਾ ਲਗਾ ਦਿੱਤਾ ਜਾਵੇਗਾ।